Tuesday, November 10, 2009

ਪਿੰਡ ਦੇ ਧਾਰਮਿਕ ਅਸਥਾਨ




ਪਿੰਡ ਵਿੱਚ ਵੱਖ ਵੱਖ ਧਰਮਾਂ ਦੇ ਪੈਰੋਕਾਰ ਆਪਸੀ ਭਾਈਚਾਰੇ ਅਤੇ ਪਿਆਰ ਨਾਲ ਰਹਿੰਦੇ ਹਨ। ਜਿੰਨਾ ਦੇ ਧਾਰਮਿਕ ਅਕੀਦਿਆ ਲਈ ਪਿੰਡ ਵਿੱਚ ਗੁਰੂਦੁਆਰਾ ਸਾਹਿਬ,ਇਕ ਮਸਜਿਦ ਅਤੇ ਇਕ ਮੰਦਰ ਬਣਿਆ ਹੋਇਆ ਹੈ। ਬਿਨਾ ਕਿਸੇ ਆਪਸੀ ਭੇਦਭਾਵ ਦੇ ਲੋਕਾਂ ਨੂੰ ਗੁਰੂਦੁਆਰੇ ਅਤੇ ਮੰਦਰ ਜਾਂਦੇ ਹੋਏ ਵੇਖਿਆ ਜਾ ਸਕਦਾ ਹੈ ਜੋ ਕਿ ਆਪਸੀ ਪਿਆਰ ਅਤੇ ਭਾਈਚਾਰੇ ਨੂੰ ਦਰਸਾਂਉਦਾਂ ਹੈ।ਪੰਜਾਬ ਵਿੱਚ ਚੱਲੀ ਫਿਰਕੂ ਹਨੇਰੀ ਸਮੇਂ ਵੀ ਪਿੰਡ ਦੀ ਪੰਚਾਇਤ ਵੱਲੋਂ ਆਪਣੇ ਹਿੰਦੂ ਵੀਰਾਂ ਨੂੰ ਵਾਪਸ ਲਿਆ ਕੇ ਵਸਾਉਣ ਦੀ ਬਹੁਤ ਪ੍ਰਸੰਸਾ ਹੋਈ ਸੀ। ਪਿਛਲੇ ਸਾਲਾਂ ਦੌਰਾਨ ਡੇਰ ਸਿੱਖ ਵਿਵਾਦ ਸਮੇਂ ਵੀ ਇਹ ਪਿੰਡ ਹਰ ਤਰਾਂ ਦੀ ਆਪਸੀ ਨਫਰਤ ਤੋਂ ਬਚਿਆ ਰਿਹਾ ।ਸਾਥੀ ਭਗਵੰਤ ਦੀ ਬਰਸੀ ਅਤੇ ਹੋਰਨਾ ਸਮਾਗਮਾਂ ਵਿੱਚ ਡੇਰਾ ਪ੍ਰੇਮੀਆਂ ਵੱਲੋਂ ਨਿਭਾਈ ਜਾਂਦੀ ਸੇਵਾ ਇਸਦੀ ਜਿਕਰਯੋਗ ਉਦਾਹਰਨ ਹੈ। ਹਰ ਤਰਾਂ ਦੀ ਆਪਸੀ ਵਿਤਕਰੇਬਾਜੀ ਤੋਂ ਉਪਰ ਇਹ ਪਿੰਡ ਆਲੇ ਦੁਆਲੇ ਦੇ ਪਿੰਡਾਂ ਲਈ ਵੀ ਇਕ ਉਦਾਹਰਨ ਹੈ । ਸ਼ਾਲਾ ਇਹ ਸਾਂਝੀਵਾਲਤਾ ਸਦੀਆਂ ਤੱਕ ਬਣੀ ਰਹੇ।