Sunday, November 8, 2009

ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਅਤੇ ਜਿਮਨੇਜੀਅਮ




ਕਹਿਦੇਂ ਨੇ ਕਿ ਤੰਦਰੁਸਤ ਮਨ ਲੀ ਤੰਦਰੁਸਤ ਸਰੀਰ ਵੀ ਜਰੂਰੀ ਏ ।ਤੇ ਇਸੇ ਗੱਲ ਲਈ ਪਿੰਡ ਦੇ ਨੌਜਵਾਨਾਂ ਨੂੰ ਚੰਗੇ ਸਾਹਿਤ ਨਾਲ ਜੋੜਣ ਤੋਂ ਇਲਾਵਾ ਸਰੀਰਕ ਤੰਦਰੁਸਤੀ ਬਖਸ਼ਣ ਲਈ ਇਕ ਜਿਮਨੇਜੀਅਮ ਵੀ ਬਣਾਇਆ ਹੋਇਆ ਹੈ। ਇਥੇ ਹਰ ਪ੍ਰਕਾਰ ਦੀ ਕਸਰਤ ਲਈ ਉਪਲਬਧ ਮਸ਼ੀਨਾਂ ਜਿੱਥੇ ਬੱਚਿਆਂ ਨੁੰ ਸਰੀਰਕ ਸੰਭਾਲ ਲਈ ਪ੍ਰੇਰਦੀਆਂ ਨੇ , ਉਥੇ ਨੌਜਵਾਨਾਂ ਦੀ ਤਾਕਤ ਨੂੰ ਵੀ ਉਸਾਰੂ ਪਾਸੇ ਲਾਉਂਦੀਆਂ ਨੇ ।ਪਿੰਡ ਦੇ ਸ਼ਹੀਦ ਭਗਤ ਸਿੰਘ ਯੂਥ ਐਂਡ ਸਪੋਰਟਸ ਕਲੱਬ ਵੱਲੋਂ ਬਣਾਏ ਇਸ ਜਿਮ ਵਿੱਚਹਰ ਸ਼ਾਮ ਪਸੀਨਾਂ ਵਹਾਉਦੇਂ ਨੌਜਵਾਨ ਵੇਖਣ ਨੂੰ ਮਿਲਦੇ ਨੇ। ਸਾਹਮਣੇ ਮੈਦਾਨ ਵਿੱਚ ਕ੍ਰਿਕਟ ਅਤੇ ਕਬੱਡੀ ਅਤੇ ਇਕ ਪਾਸੇ ਹਾਕੀ ਅਤੇ ਵਾਲੀਬਾਲ ਖੇਡਦੇ ਬੱਚੇ ਅਤੇ ਨੌਜਵਾਨ ਮੋੜਾਂ ਤੇ ਢਾਣੀਆਂ ਬਣਾ ਕੇ ਬੈਠਣ ਦੀਆਂ ਝਾਕੀਆਂ ਤੋਂ ਪਿੰਡ ਨੂੰ ਬਚਾਉਦੇਂ ਨੇ। ਅੱਜ ਦੇ ਪੰਜਾਬ ਵਿੱਚ ਇਹ ਵਿਰਲੇ ਪਿੰਡਾਂ ਵਿੱਚ ਹੀ ਵੇਖਣ ਨੂੰ ਮਿਲਦਾ ਏ ,ਅਤੇ ਸਾਨੂੰ ਮਾਣ ਹੈ ਕਿ ਇਹਨਾਂ ਵਿੱਚ ਇੱਕ ਪਿੰਡ ਭੋਤਨਾ ਵੀ ਹੈ ।