ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ


ਸੁਰੂ ਤੋਂ ਹੀ ਸਮਾਜਿਕ, ਧਾਰਮਿਕ ਲਹਿਰਾਂ ਨਾਲ ਜੁੜਿਆ ਹੋਣ ਕਰਕੇ ਪਿੰਡ ਭੋਤਨਾ ਹਮੇਸ਼ਾ ਅਗਾਂਹਵਧੂ ਵਿਚਾਂਰਾਂ ਦਾ ਧਾਰਨੀ ਰਿਹਾ ਹੈ।ਇਸ ਲਈ ਪਿੰਡ ਦੇ ਨੌਜਵਾਨਾਂ ਵੱਲੋਂ ਨਵੀਂ ਪੀੜੀ ਨੂੰ ਨਸ਼ਿਆਂ ਅਤੇ ਹੋਰ ਬੁਰੀਆਂ ਆਦਤਾਂ ਤੋਂ ਬਚਾਉਣ ਲਈ ਪਿੰਡ ਵਿੱਚ ਸ਼ਹੀਦ ਭਗਤ ਸ਼ਿੰਘ ਯਾਦਗਾਰੀ ਲਾਇਬਰੇਰੀ ਦੀ ਸਥਾਪਣਾ ਕੀਤੀ ਗਈ ਹੈ । ਇਹ ਲਾਇਬਰੇਰੀ 1997 ਵਿੱਚ ਕਿਤਾਬਾਂ ਦੀ ਇਕ ਛੋਟੀ ਜਿਹੀ ਅਲਮਾਰੀ ਤੋਂ ਸ਼ੁਰੂ ਕੀਤੀ ਗਈ ਸੀ , ਪਰ ਅੱਜ ਹਜਾਰਾਂ ਕਿਤਾਬਾਂ ਤੋਂ ਇਲਾਵਾ ਪਿੰਡ ਦੇ ਵਿਚਕਾਰ ਇਸਦੀ ਖੂਬਸੂਰਤ ਇਮਾਰਤ ਬਣੀ ਹੋਈ ਹੈ । ਇਸ ਵਿੱਚ ਵਧੀਆ ਰੀਡਿੰਗ ਰੂਮ ਅਤੇ ਬੁਕ ਸਟੋਰ ਬਣਿਆ ਹੋਇਆ ਹੈ , ਅਤੇ ਸਾਹਮਣੇ ਖੂਬਸੂਰਤ ਲਾਅਣ ਬਣਿਆ ਹੋਇਆ ਹੈ । ਪਿੰਡ ਨਿਵਾਸੀ ਹਰ ਰੋਜ ਕਿਤਾਬਾਂ, ਅਖਬਾਰ ਅਤੇ ਮੈਗਜੀਨ ਪੜਣ ਲਈ ਸਵੇਰ ਤੇਂ ਹੀ ਸ੍ਰੁਰੂ ਹੋ ਜਾਂਦੇ ਹਨ। ਇਸ ਵਿੱਚ ਹਰ ਵਿਸ਼ੇ ਨਾਲ ਸਬੰਧਤ ਹਜਾਰਾਂ ਕਿਤਾਬਾ ਹਨ।ਕਿਸਾਨਾਂ ਲਈ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਛਾਪਿਆ ਸਾਹਿਤ ਵੀ ਉਪਲਬਧ ਹੈ।
ਇਥੇ ਪਿੰਡ ਨਿਵਾਸੀ ਪੜਣ ਤੋਂ ਇਲਾਵਾ ਰਾਜਨੀਤੀ ,ਖੇਤੀ ਅਤੇ ਹੋਰ ਵਿਸ਼ਿਆਂ ਤੇ ਬਹਿਸ ਕਰਦੇ ਆਮ ਹੀ ਵੇਖੇ ਜਾ ਸਕਦੇ ਹਨ । ਲਾਇਬਰੇਰੀ ਕਮੇਟੀ ਨੂੰ ਪਿੰਡ ਨਿਵਾਸੀਆਂ , ਗ੍ਰਾਮ ਪੰਚਾਇਤ ਅਤ ਪਰਵਾਸੀ ਪਿੰਡ ਵਾਸੀਆਂ ਦਾ ਭਰਭੂਰ ਸਹਿਯੋਗ ਮਿਲ ਰਿਹਾ ਹੈ , ਪਿੰਡ ਦੀ ਇਹ ਨਿਵੇਕਲੀ ਰੀਤ ਬਣ ਚੁੱਕੀ ਹੈ ਕਿ ਹਰ ਖੁਸ਼ੀ ਗਮੀ ਦੇ ਮੌਕੇ ਪਿੰਡ ਵਾਸੀ ਲਾਇਬਰੇਰੀ ਨੂੰ ਆਰਥਿਕ ਸਹਾਇਤਾ ਦੇਣੀ ਨਹੀਂ ਭੁਲਦੇ ।