ਭਗਵੰਤ ਸਿੰਘ ਭੋਤਨਾ


28 ਸਤੰਬਰ 2006 ਦਾ ਦਿਨ ਪਿੰਡ ਦੇ ਲੋਕਾਂ ਲਈ ਕਹਿਰ ਬਣ ਕੇ ਆਇਆ। ਇਸ ਦਿਨ ਇਸ ਪਿੰਡ ਦਾ ਲੋਕ ਨਾਇਕ,ਕਿਸਾਨ ਲਹਿਰ ਨੂੰ ਸਮਰਪਿਤ ਆਗੂ ਤੇ ਕਿਸਾਨਾ, ਮਜਦੂਰਾਂ, ਨੌਜਵਾਨਾਂ , ਬਚਿਆਂ ੳਤੇ ਬਜੁਰਗਾਂ ਦੇ ਦਿਲ ਦੀ ਧੜਕਣ ਬਣ ਚੁੱਕਾ ਭਗਵੰਤ ਬੇਵਕਤ,ਜਾਲਮ ਮੌਤ ਨ ੇਝਪਟ ਮਾਰ ਕੇ ਆਪਣੇ ਲੋਕਾਂ ਤੋਂ ਖੋਹ ਲਿਆ।ਭਾਰਤੀ ਕਿਸਾਨ ਯੂਨੀਅਨਾਂੇਕਤਾ ਦੇ ਜਿਲਾ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ ਦੀ ਮਾਤਾ ਦੇ ਭੋਗ ਸਮਾਗਮ ਵਿੱਚ ਸ਼ਾਮਿਲਹੋਣ ਲਈ ਜਾਂਦਿਆਂ ਹੋਈ ਇਸ ਦੁਰਘਟਨਾ ਦਾ ਸ਼ਿਕਾਰ ਹੋਣ ਨਾਲ ਹੋਈ ਇਸ ਮੌਤ ਦੀ ਖਬਰ ਤੇ ਕਿਸੇ ਨੂੰ ਯਕੀਨ ਨਹੀ ਸੀ ਹੋ ਰਿਹਾ।ਯਕੀਨ ਹੁੰਦਾ ਵੀ ਕਿਵੇਂਅਜੇ ਹੁਣੇ ਤਾਂ ਉਹ ਭਗਤ ਸਿੰਘ ਦਾ ਜਨਮ ਦਿਨ ਮਨਾਉਣ ਲਈ ਤਿਆਰੀਆਂ ਕਰਦਾ ਘਰ ਘਰ ਦੀਪਮਾਲਾ ਕਰਨ ਦਾ ਸੱਦਾ ਦਿੰਦਾ ਫਿਰਦਾ ਸੀ। ਸਕੁਲ ਵਿੱਚ ਭਗਤ ਸਿੰਘ ਦੇ ਆਦਰਸ਼ਾ ਬਾਰੇ ਬੱਚਿਆਂ ਨੂੰ ਸੰਬੋਧਨ ਕਰਕੇ ਗਿਆ ਸੀ।ਸ਼ਾਮ ਨੂੰ ਪਿੰਡ ਵਿੱਚ ਹੋਣ ਵਾਲੇ ਮਿਸ਼ਾਲ ਮਾਰਚ ਦੀ ਉਸਨੇ ਅਗਵਾਈ ਕਰਨੀ ਸੀ ਸ਼ਿਖਰ ਦੁਪਿਹਰੇ ਪਹੁੰਚੀ ਇਸ ਖਬਰ ਨੇ ਸਭ ਨੂੰ ਸੁੰਨ ਕਰ ਦਿੱਤਾ ਤੇ ਲੱਗਿਆ ਜਿਵੇਂ ਉਹਨਾ ਦਾ ਸੂਰਜ ਸ਼ਿਖਰ ਦੁਪਿਹਰੇ ਹੀ ਡੁੱਬ ਗਿਆ ਹੋਵੇ। ਸਿਰਫ ਦੋ ਘੰਟੇ ਪਹਿਲਾਂ ਸਾਥੀਆਂ ਨੂੰ ਭੇਜੇ ਮੋਬਾੲਲਿ ਸੁਨੇਹੇ “ ਮੇਰੀ ਮੌਤ ਤੇ ਨਾ ਰੋਇਉ ਮੇਰੀ ਸੋਚ ਨੂੰ ਬਚਾਇਉ” ਤੇ “ਜਦੋਂ ਤੱਕ ਮਨੁਖ ਦੀ ਮਨੁਖ ਹੱਥੋ ਹੁੰਦੀ ਲੁੱਟ ਬੰਦ ਨਹੀ ਹੁੰਦੀ, ਇਹ ਜੰਗ ਜਾਰੀ ਰਹੇਗੀ “ ਮਿਲੇ ਸਨ।ਕਿਸੇ ਨੇ ਇਹ ਨਹੀਂ ਸੀ ਸੋਚਿਆ ਕਿ ਭਗਤ ਸਿੰਘ ਦੀ ਸੋਚ ਬਾਰੇ ਭੇਜੇ ਇਹ ਸੁਨੇਹੇਂ ਭਗਵੰਤ ਨਾਲ ਜੁੜ ਜਾਣਗੇ, ਅਤੇ ਉਸ ਵੱਲੋਂ ਦੋਸਤਾਂ ਨੂੰ ਭੇਜੇ ਇਹ ਆਖਰੀ ਸੁਨੇਹੇਂ ਹੋਣਗੇ।

ਭਗਵੰਤ ਸਿੰਘ ਭੋਤਨਾ ਦਾ ਜਨਮ 11 ਮਾਰਚ 1975 ਨੂੰ ਪਿੰਡ ਭੋਤਨਾ ਵਿਖੇ ਪਿਤਾ ਅਜੈਬ ਸ਼ਿੰਘ ਅਤੇ ਮਾਤਾ ਮਹਿੰਦਰ ਕੌਰ ਦੇ ਘਰ ਵਿੱਚ ਹੋਇਆ। ਤਿੰਨ ਭਰਾਵਾਂ ਵਿੱਚੋਂ ਭਗਵੰਤ ਸਭ ਤੋਂ ਛੋਟਾ ਸੀ।ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਤੋਂ ਗ੍ਰੈਜੂਏਸ਼ਨ ਕਰਨ ਤੋ. ਬਾਅਦ ਉਸਨੇ ਰਾਜਨੀਤੀ ਸ਼ਾਸਤਰ ਦੀ ਐਮ. ਏ.ਪਾਸ ਕੀਤੀ ।ਪੜਾਈ ਸਮੇਂ ਖੱਬੇ ਪੱਖੀ ਅਧਿਆਪਕਾਂ , ਉਸਾਰੂ ਸਾਹਿਤ ਅਤੇ ਪਿੰਡ ਦੇ ਰਾਜਨੀਤਕ ਮਹੌਲ ਤੋਂ ਪ੍ਰੇਰਨਾ ਲੈ ਕੇ ਉਹ ਲੋਕ ਹਿੱਤਾਂ ਲਈ ਕੰਮ ਕਰਦੀਆਂ ਜਥੇਬੰਦੀਆਂ ਨਾਲ ਕੰਮ ਕਰਨ ਲੱਗਾ। ਮਹਾਨ ਇਨਕਲਾਬੀ ਚੀ ਗੁਏਰਾ,ਭਗਤ ਸਿੌਘ ਅਤੇ ਲੈਨਿਨ ਨੂੰ ਆਦਰਸ਼ ਮੰਨਣ ਵਾਲਾ ਸੀ ਭਗਵੰਤ।ਉਹ ਸਮਾਜਿਕ ਨਾਬਰਾਬਰੀ, ਫਿਰਕਾਪ੍ਰਸਤੀ ਦੇ ਵਿਰੁਧ ਲੋਕਾਂ ਨੂ ਆਪਣੇ ਅੰਤਲੇ ਸਾਹ੍ਹਾਂ ਤੱਕ ਲਾਮਬੰਦ ਕਰਦਾ ਰਿਹਾ।

ਵਿਦਿਆਰਥੀ ਜਥੇਬੰਦੀਆਂ ਵਿੱਚ ਕੰਮ ਕਰਨ ਤੋਂ ਬਾਅਦ ਉਹ ਕਿਸਾਨ ਲਹਿਰ ਵਿੱਚ ਕੁੱਦ ਪਿਆ।ਇਸ ਸਮੇਂ ਇਸ ਪਵਿਤਰ ਕਾਰਜ ਵਿੱਚ ਸਾਥ ਦੇਣ ਲਈ ਭਗਵੰਤ ਨੂੰ ਪਰਮਜੀਤ ਕੌਰ ਪੁੱਤਰੀ ਸ੍ਰ: ਉਜਾਗਰ ਸਿੰਘ ਭੁੱਚੋ ਖੁਰਦ (ਬਠਿੰਡਾ) ਦਾ ਜੀਵਣ ਸਾਥ ਪ੍ਰਾਪਤ ਹੋਇਆ।ਉਸ ਨੇ ਪਿੰਡ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਦੀ ਇਕਾਈ ਕਾਇਮ ਕੀਤੀ ਅਤੇ ਇਕਾਈ ਪ੍ਰਧਾਨ ਚੁਣਿਆ ਗਿਆ। ਛੇਤੀ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ( ਉਗਰਾਹਾਂ) ਦਾ ਬਲਾਕ ਜਨਰਲ ਸਕੱਤਰ ਚੁਣਿਆ ਗਿਆ।ਫਿਰ ਕੀ ਸੀ ਭਗਵੰਤ ਕਿਸਾਨਾਂ ਮਜਦੂਰਾਂ ਦੀ ਅਵਾਜ ਬਣ ਕੇ ਗੂੰਜਿਆ, ਸਰਕਾਰ ਦੀਆਂ ਦੁਜੀ ਹਰੀ ਕ੍ਰਾਂਤੀ ਕਰਨ ਦੀਆਂ ਕਿਸਾਨ ਮਾਰੂ ਤੇ ਸਾਮਰਾਜ ਪੱਖੀ ਨੀਤੀਆਂ ਤਹਿਤ ਵੱਡੇ ਧਨਾਡਾਂ ਨੂੰ ਕਿਸਾਨਾ ਦੀਆਂ ਜਮੀਨਾਂ ਤੇ ਕਾਬਜ ਕਰਨ ਵਿਰੁੱਧ ਕਿਸਾਨ ਜਥੇਬੰਦੀਆਂ ਵੱਲੋਂ ਵਿੱਢੇ’ਜਮੀਨ ਬਚਾਉ ਅੰਦੋਲਨ ਵਿੱਚ ਲੱਗੇ ਸਾਰੇ ਸੂਬਾ ਪੱਧਰੀ ਘੋਲਾਂ ਵਿੱਚ ਭਗਵੰਤ ਨੇ ਬਲਾਕ ਦੀ ਅਗਵਾਈ ਕੀਤੀ।ਕਿਰਨਜੀਤ ਕਾਂਡ ਸਬੰਧੀ ਅਤੇ ਇਸਦੇ ਆਗੂਆਂ ਦੀ ਸਜ਼ਾ ਰੱਦ ਕਰਵਾਉਣ ਸਬੰਧੀ ਚੱਲੇ ਸ਼ਾਨਦਾਰ ਘੋਲਾਂ ਵਿੱਚ ਪਿੰਡ ਦੀ ਸਮੂਲੀਅਤ ਕਰਵਾਉਦਾ ਰਿਹਾ।ਟ੍ਰਾਈਡੈਂਟ ਵੱਲੋਂ ਛੰਨਾ, ਧੌਲਾ ਤੇ ਸੰਘੇੜਾ ਪਿੰਡਾਂ ਦੀ ਜਮੀਨ ਖੋਹ ਕੇ ਕੱਢੀ ਕੰਧ ਉਸ ਦੀਆਂ ਅੱਖਾਂ ਵਿੱਚ ਰੋੜ ਵਾਂਗ ਰੜਕਦੀ ਸੀ । ਉਹ ਉਸ ਦਿਨ ਦੀ ੁਉਡੀਕ ਵਿੱਚ ਸੀ ਕਿ ਕਦ ਜਥੇਬੰਦੀ ਵੱਲੋਂ ਕਂਧ ਢਾਹੁਣ ਦਾ ਪ੍ਰੋਗਰਾਮ ਦਿੱਤਾ ਜਾਣਾ ਏ।
ਸ਼ਾਹਿਤਕ ਰੁਚੀਆਂ – ਹਰ ਸ਼ੂਖਮ ਭਾਵੀ ਇਨਸਾਨ ਵਾਂਗ ਭਗਵੰਤ ਵੀ ਕਲਾਤਮਕ ਰੁਚੀਆ ਦਾ ਮਾਲਕ ਸੀ।ਜਮਾਤੀ ਘੋਲਾਂ ਦੇ ਮੈਦਾਨ ਵਿੱਚ ਕਿਸਾਨ ਆਗੂ ਬਣਕੇ ਉਭਰਿਆ ਤਾਂ ਡਫਲੀ ਨਾਲ ਜੋਸ਼ੀਲੀਆਂ ਬੋਲੀਆਂ “ਸਾਡੇ ਫਾਹੁੜੇ ਦਾ ਵਾਰ ਸੁੱਕਾ ਨੀਂ ਜਾਣਾ” ਰਾਹੀਂ ਕਿਸਾਨ ਸਟੇਜਾਂ ਤੋਂ ਲੋਕ ਦੁਸ਼ਮਣਾਂ ਵਿਰੁਧ ਵੀ ਉਹ ਗਰਜਿਆ ।ਪਿੰਡ ਦੇ ਨੌਜਵਾਨਾਂ ਅਤੇ ਬੱਚਿਆਂ ਨੂੰ ਗਿਆਨ ਦੇ ਸੋਮੇ ਨਾਲ ਜੋੜਣ ਲਈ ਭਗਵੰਤ ਨੇ ਪਿੰਡ ਵਿੱਚ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਖੋਲਣ ਵਿੱਚ ਮੁੱਢਲੀ ਭੂਲਿਕਾ ਨਿਭਾਈ।
ਆਪਣੇ ਲੋਕਾਂ ਦਾ ਭਗਵੰਤ- ਕਿਸਾਨ ਘੋਲਾਂ ਦੀ ਅਗਵਾਈ ਕਰਦਿਆਂ ਭਗਵੌਤ ਉਪਰ ਲੋਕਾਂ ਦਾ ਬਹੁਤ ਹੀ ਜਿਆਦਾ ਵਿਸ਼ਵਾਸ ਸੀ, ਸਾਰੇ ਹੀ ਭਗਵੰਤ ਨੂੰ ਆਪਣਾ ਹਿਤੈਸ਼ੀ ਅਤੇ ਸਨੇਹੀ ਸਮਝਦੇ ਸਨ।ਉਹਨਾ ਨੂੰ ਲੱਗਦਾ ਸੀ ਕਿ ਭਗਵੰਤ ਦੇ ਹੁੰਦਿਆਂ ਕੋਈ ਉਹਨਾਂ ਨਾਲ ਧੱਕਾ ਨਹੀਂ ਕਰ ਸਕਦਾ, ਜਦੋਂ ਵੀ ਕਦੇ ਕਿਸੇ ਮਹਿਕਮੇਂ ਵੱਲੋਂ ਜੋਰ ਜਬਰੀ ਹੁਮਦਿ ਦਿਸਦੀਤਾਂ ਉਹ ਭਗਵੰਤ ਕੋਲ ਭੋਜੇ ਆਉਦੇਂ।ਲੋਕਾਂ ਦੇ ਆਪਸੀ ਝਗੜੇ ਜਦ ਨਾ ਨਿਬੜਦੇ ਤਾਂ ਭਗਵੰਤ ਤੱਕ ਪਹੁੰਚ , ਅਤੇ ਉਹ ਦੋਵਾਂ ਧਿਰਾਂ ਨੂੰ ਸਮਝਾ ਕੇ ਲੜਣ ਤੋਂ ਵਰਜਦਾ।ਹਰ ਕਿਸੇ ਨਾਲ ਬਿਨਾ ਕਿਸੇ ਭੇਦ ਭਾਵ ਦੇ ਉਹ ਇਨਸਾਨੀ ਅਧਾਰ ਤੇ ਵਰਤਦਾ ਸੀ।ਬਜੁਰਗਾ ਨੂੰ ਭਗਵੰਤ ਭਗਤ ਸਿੰਘ ਹੀ ਲੱਗਦਾ ਸੀ।ਹਰ ਪਿੰਡ ਨਿਵਾਸੀ ਚਾਹੇ ਉਹ ਕਿੰਨੀ ਵੀ ਉਮਰ ਦਾ ਹੈ ਭਗਵੰਤ ਨੂੰ ਆਪਣੇ ਤੋਂ ਸਿਆਣਾ ਸਮਝਦਾ ਸੀ।ਇਸੇ ਲਈ ਉਸ ਦੀ ਦੇਹ ਦੇ ਅੰਤਿਮ ਦਰਸ਼ਨ ਕਰਨ ਸਮੇਂ ਕੋਈ ਅ1ਖ ਅਜਿਹੀ ਨਹੀਂ ਸੀਜਿਸ ਚੋਂ ਪਰਲ ਪਰਲ ਹੰਝੂ ਨਾ ਵਗੇ ਹੋਣ।
ਸ਼ੱਭਿਆਚਾਰਕ ਕਦਰਾਂ- ਭਗਵੰਤ ਲੋਕ ਪੱਖੀ ਸੱਭਿਆਚਾਰ ਦਾ ਪਹਿਰੇਦਾਰ ਬਣ ਕੇ ਜੀਵਿਆ, ਉਹ ਸਬ ਸਮਾਗਮਾਂ ਨੂੰ ਸਾਦਗੀ ਨਾਲ ਨਿਭਾਉਣ ਦਾ ਹਾਮੀ ਰਿਹਾ। ਆਪਣੇ ਵਿਆਹ ਸਮੇਂਬਿਨਾ ਕਿਸੇ ਵਿਖਾਵੇ, ਦਾਜ ਜਾਂ ਅਡੰਬਰ ਦੇ ਫੁਲਾਂ ਦੇ ਵਟਾਂਦਰੇ ਨਾਲ ਉਸ ਨੇ ਪਰਮਜੀਤ ਨੂੰ ਘਰ ਲਿਆਂਦਾ। ਉਸ ਨੇ ਇਸ ਗੱਲ ਤੇ ਪਹਿਰਾ ਦਿੱਤਾ ਕਿ ਘਰ ਵਿੱਚ ਕੋਈ ਨਸ਼ਾ ਨਾ ਵਰਤਾਇਆ ਜਾਵੇ, ਅਤੇ ਆਪ ਉਸ ਨੇ ਕਦੇ ਵੀ ਕਿਸੇ ਨਸ਼ੇ ਦੀ ਵਰਤੋਂ ਨਹੀਂ ਕੀਤੀ ਸੀ।ਉਹ ਨਾ ਕਿਸੇ ਪਖੰਡੀ ਦੇ ਪੈਰੀਂ ਹੱਥ ਲਾਉਦਾਂ , ਨਾ ਕਿਸੇ ਸਿਆਸੀ ਚੌਧਰੀ ਨਾਲ ਹੱਥ ਮਿਲਾਉਦਾਂ, ਨਾ ਹੀ ਅਜਿਹ ਸਿਆਸਤਦਾਨਾਂ ਅਤੇ ਅਧਿਕਾਰੀਆਂ ਦੇ ਨਾਲ ਸਟੇਜ ਤੇ ਬੈਠਦਾ ਸੀ, ਪਰ ਲੋਕਾਂ ਦੀ ਸੇਵਾ ਲਈ ਹਰ ਵੇਲੇ ਹਾਜਰ ਰਹਿੰਦਾ ਸੀ।ਸਾਦੇ ਪਹਿਰਾਵੇ ਵਿੱਚ ਰਹਿਣ ਵਾਲਾ ਭਗਵੰਤ ਸਭ ਨੂੰ ਆਪਣਾ ਲੱਗਦਾ ਸੀ।
ਅਮਰੀਕੀ ਰਾਸਟਰਪਤੀ ਜਾਰਜ ਡਬਲਿਊ ਬੁਸ਼ ਦੀ ਭਾਰਤ ਫੇਰੀ ਦੇ ਵਿਰੋਧ ਵਿੱਚ ਦਿੱਲੀ ਦੀਆਂ ਸੜਕਾਂ ਤੇ ਸਾਮਰਾਜ ਵਿਰੋਧੀ ਨਾਹਰੇ ਗੁਜਾਉਣ ਵਾਲਾ, ਹੱਕੀ ਜੰਗ ਵਿੱਚ ਅਸੂਲਾਂ ਤੇ ਪਹਿਰਾ ਦੇਣ ਵਾਲਾ ਸਿਦਕੀ ਸੂਰਮਾ ਸਾਨੂੰ ਵਿਛੋੜਾ ਦੇ ਗਿਆ ਏ।