Tuesday, November 10, 2009

ਇਨਕਲਾਬੀ ਗੀਤ ਵਰਗਾ ‘ ਦਰਸ਼ਨ ਭੋਤਨਾਂ ‘ ( 1951-2005 )



ਦਰਸ਼ਨ ਕਿਰਤੀ ਪਰਿਵਾਰ ਵਿੱਚ ਜੰਮਿਆ ਪਲਿਆ ਸੀ। ਪਰਿਵਾਰ ਵੀ ਉਹ,ਜੋ ਸਿਰੇ ਦਾ ਮਿਹਨਤੀ, ਪਰ ਐਬ ਕੋਈ ਨਾ , ਦਰਸ਼ਨ ਦੇ ਪਿਤਾ ਸ੍ਰ: ਕਪੂਰ ਸਿੰਘ ਕੇਸਧਾਰੀ ਸਨ ,ਪਰ ਪੂਰੇ ਮਿਹਨਤੀ ਦਰਸ਼ਨ ਗੀਤ ਲਿਖਣ ਲੱਗਾ। ਪਤਾ ਨਹੀ ਕਦੌ ਉਸ ਨੂੰ ਕਦੌ ਮਾਰਕਸੀ ਫਲਸ਼ਫੇ ਦੀ ਸਮਝ ਪੈ ਗਈ , ਫਿਰ ਉਹ ਗੀਤ ਕਿਰਤੀਆਂ, ਕਿਸਾਨਾਂ,ਲਿਤਾੜੇ ਲੋਕਾਂ, ਬੇਰੁਜਗਾਰਾਂ, ਨਾ ਬਰਾਬਰੀ ਦੀ ਸ਼ਿਕਾਰ ਔਰਤ ਜਾਤ ਅਤੇ ਜੰਮਣ ਤੋਂ ਪਹਿਲਾਂ ਮਾਰ ਦਿੱਤੀਆਂ ਧੀਆਂ ਦੇ ਪੱਖ ਵਿੱਚ ਲਿਖਣ ਲੱਗਾ ।1947 ਤੋਂ ਬਾਅਦ ਦੇ ਵੋਟ ਰਾਜ ਨੂੰ ਉਹ ਸਿਰਫ ਬੁਰਜੂਆ ਡੈਮੋਕਰੇਸੀ ਸਮਝਦਾ ਸੀ, ਵੋਟਾਂ ਦੇ ਅਮਲ ਨੂੰ ਉਸ ਨੇ ਆਪਣੀ ਕਵਿਤਾ ਵਿੱਚ ਇੰਝ ਲਿਖਿਆ ਹੈ:-

ਤੁਸੀਂ ਪੁੱਛੋ ਨਾ ਜਾਲਮੋਂ ਖਾਹਿਸ਼ ਸਾਡੀ,
ਤੁਸੀਂ ਏਸ ਨੂੰ ਪੂਰੀ ਨਹੀਂ ਕਰ ਸਕਦੇ।
ਤੁਸੀਂ ਕਰਨੀ ਹੈ ਰਾਖੀ ਲੁਟੇਰਿਆਂ ਦੀ,
ਅਸੀਂ ਏਸ ਨੂੰ ਨਹੀਂ ਜਰ ਸਕਦੇ।
ਜਿੰਨਾ ਚਿਰ ਨਹੀਂ ਲੋਕ ਰਾਜ ਆਉਂਦਾ,
ਉਨਾਂ ਚਿਰ ਅਸੀਂ ਬੈਠ ਨਹੀਂ ਘਰ ਸਕਦੇ।


ਫਿਰਕਾਪ੍ਰਸਤੀ ਦੇ ਖਿਲਾਫ ਉਸ ਦੀ ਸੋਚ ਪ੍ਰਪੱਕ ਸੀ 84 ਵਿੱਚ ਪੰਜਾਬ ਦੇ ਮਹੌਲ ਨੂੰ ਵੇਖਦਿਆਂ ਉਹ ਚਿੰਤਾ ਕਰਦਾ ਹੈ

ਅੱਜਕੱਲ ਧਰਮ ਦੇ ਨਾਂ ਤੇ ਜਿਹੜੇ ਥੋਨੂ ਲੜਾਂਦੇ ਨੇ,
ਉਹ ਤੇ ਆਪ ਤਮਾਸ਼ਾ ਵੇਖਚ ਕਿਰਤੀ ਮਾਰੇ ਜਾਂਦੇ ਨੇ।

ਅਨੇਕਾਂ ਜਾਤਾਂ ਵਿੱਚ ਵੰਡੇ ਸਾਰੇ ਸਮਾਜ ਨੂੰ ਉਹ ਵੇਖਦਿਆਂ ਮਾਰਕਸੈ ਦ੍ਰਿਸਟੀਕੋਚ ਤੋਂ ਇਸ ਨੂੰ ਸਿਰਫ ਦੋ ਜਮਾਥਾਂ ਵਿੱਚ ਵੰਡਦਾ ਹੈ:-,
ਮੋਟਾ ਜਿਹਾ ਹਿਸਾਬ ਵੀਰਨੋ ਉਜ ਤੇ ਲੱਖਾਂ ਜਾਤਾਂ ਨੇ,
ਇਕ ਲੁਟਦੀ ਇਕ ਲੁੱਟੀ ਜਾਂਦੀ ਇਹੋ ਦੋ ਜਮਾਤਾਂ ਨੇ । ੰ


ਪੰਜਾਬ ਦੇ ਗਰੀਬਾਂ ਦੇ ਨਾਂ ਉਸ ਦਾ ਇਕ ਗੀਤ ਨਛੱਤਰ ਛੱਤੇ ਦੀ ਅਵਾਜ ਵਿੱਚ ਰਿਕਾਰਡ ਹੋਇਆ ਸੀ :-

ਮਾਂਜ ਮਾਂਜ ਭਾਡੇਂ ਨੀਂ ਤੂੰ ਵੀ ਜੈਲਦਾਂਰਾਂ ਦੇ ਨੀ,
ਲਈਂਆਂ ਪੰਜੇ ਉਂਗਲਾਂ ਘਸਾ ਨੀ ।
ਖੋਤ ਖੋਤ ਖੇਤਾਂ ਵਿੱਚੋਂ ਸਖੀਆਂ ਸਹੇਲੀਂਆਂ ਨਾ
ਮਣਾਂ ਮੂੰਹੀ ਵੇਚਿਆ ਮੈਨ ਘਾਹ ਨੀ।
ਹਾਲੇ ਸਾਥੋਂ ਲੱਥੇ ਨਾ ਨੀ. ਪੈਸੇ ਗੁੜ ਚਾਂਹਾਂ ਵਾਲੇ,
ਨਿੱਤ ਗੇੜੇ ਮਾਰੇ ਸਾਹੂਕਾਰ।
ਅੱਜ ਦੇ ਜਮਾਨੇ ਵਿੱਚ ਹੱਜ ਕੀ ਗਰੀਬ ਦਾ ਹੈ,
ਜੀਹਦੇ ਘਰ ਧੀ ਮੁਟਿਆਰ………।



ਸਿੱਖ ਇਤਿਹਾਸ ਦਰਸ਼ਨ ਦਾ ਪ੍ਰ੍ਰੇਰਨਾ ਸ੍ਰੋਤ ਰਿਹਾ ਹੈ:-

ਤੇਰੇ ਦਿੱਲ ਨੂੰ ਬਾਬਲਾ ਜਾਣ ਪਿੱਛੋਂ,
ਯਾਦ ਰਹੇਗਾ ਮੈਨੂੰ ਵੀ ਕਰਜ਼ ਮੇਰਾ ।
ਜੜ ਜੁਲਮ ਦੀ ਪੁਟ ਕੇ ਦਮ ਲੈਣਾ,
ਭਾਂਵੇਂ ਕਿੰਨਾ ਵੀ ਹੋ ਜਾਏ ਹਰਜ਼ ਮੇਰਾ।
ਲਾਮਵੰਦ ਮੈ ਕੁਝ ਮਜਲੂਮ ਕਰਕੇ,
ਇੱਕ ਇਹੋ ਜਿਹੀ ਪਾਣ ਚੜਾ ਦਿਆਂਗਾ,
ਕੋਈ ਕਿਸੇ ਦਾ ਗਲਾ ਨਾ ਘੁਟ ਸਕੂ,
ਬਾਜ਼ ਚਿੜੀਆਂ ਕੋਲੋਂ ਤੁੜਾ ਦਿਆਂਗਾ…

ਲੋਕ ਕਵੀ ਦਰਸ਼ਨ ਨੌਜਵਾਨ ਭਾਰਤ ਸਭਾ ਵਿੱਚ ਤਨੋਂ, ਮਨ, ਧਨੋ ਸਹਾਇਤਾ ਪਾਊਦਾ ਰਿਹਾ ਦੇਸ਼ ਦੇ ਕਿਰਤੀ ਲੋਕਾਂ ਨੂੰ ਉਸ ਦੀ ਅਤਿਅੰਤਂ ਲੋੜ ਸੀ ,ਪਰ ਟੁੱਟੀਆਂ ਸੜਕਾਂ ਅਤੇ ਮਾੜੇ ਟ੍ਰੈਫਿਕ ਪ੍ਰਬੰਧ ਨੇ ਸਾਡੇ ਇਸ ਜਾਗ੍ਰਿਤ ਇਨਸਾਨ ਅਤੇ ਕਲੇਜੇ ਵਿੱਚ ਕਰਕ ਰੱਖਣ ਵਾਲੇ ਇਸ ਮਹਾਨ ਯੋਧੇ ਦੀ ਬਲੀ ਲੈ ਲਈ, ਜਿਸ ਨੁੰ ਬਦਲਣ ਲਈ ਉਹ ਹਮੇਸ਼ਾ ਆਸਵੰਦ ਰਿਹਾ ।

ਸਰਪੰਚ ਹਰਭਜਨ ਸਿੰਘ