
ਗੁਰਬਾਣੀ ਦੇ ਸ਼ਬਦ 'ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ' ਅਨੁਸਾਰ ਸ਼ੁੱਧ ਹਵਾ ਅਤੇ ਪਾਣੀ ਦੀ ਮਨੱਖੀ ਲੋੜ ਲਈ ਰੁੱਖਾਂ ਦੇ ਯੋਗਦਾਨ ਨੂੰ ਕਦੇ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।ਇਸ ਲਈ ਨਵੇਂ ਰੁੱਖ ਲਗਾਉਣ ਅਤੇ ਰੁੱਖਾਂ ਦੀ ਸਾਂਭ ਸੰਭਾਲ ਲਈ ਪਿੰਡ ਵਾਸੀਆਂ ਨੂੰ ਉਤਸ਼ਾਹਿਤ ਕਰਨ ਲਈ ਪਿੰਡ ਵਿੱਚ ਪੇਂਡੂ ਵਣ ਵਿਕਾਸ ਕਮੇਟੀ ਬਣੀ ਹੋਈ ਹੈ। ਮਾਸਟਰ ਗੁਰਦੀਪ ਸਿੰਘ ਦੀ ਅਗਵਾਈ ਵਿੱਚ ਬਣੀ ਇਸ ਕਮੇਟੀ ਵਿੱਚ ਗੁਰਦੀਪ ਸਿੰਘ, ਸ੍ਰ ਗੁਰਦੇਵ ਸਿੰਘ ਫੌਜੀ,ਪਰਮਜੀਤ ਕੌਰ, ਸਰਪੰਚ ਬਲਦੇਵ ਸਿੰਘ ਮੈਂਬਰ ਹਨ।ਪਿਂਡ ਦੇ ਉਘੇ ਰੁੱਖ ਪ੍ਰੇਮੀ ਫਜ਼ਲ ਦੀਨ ਜੀ ਵੀ ਇਸ ਕਮੇਟੀ ਦੇ ਮੈਨਬਰ ਸਨ ,ਜੋ ਕਿ ਹੁਣ ਸਵਰਗਵਾਸ ਹੋ ਚੁਕੇ ਹਨ।ਇਸ ਕਮੇਟੀ ਵੱਲੋਂ ਹੁਣ ਤੱਕ 35000 ਦੇ ਲੱਗਭੱਗ ਰੁੱਖ ਲਗਾਏ ਜਾ ਚੁੱਕੇ ਹਨ।ਰੁਖਾਂ ਨੂੰ ਪਾਣੀ ਦੇਣ ਲਈ ਇਕ ਸਬਮਰਸੀਬਲ ਮੋਟਰ ਅਤੇ 4000 ਲਿਟਰ ਦੀ ਪਾਣੀ ਵਾਲੀ ਟੈਂਕੀ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ।ਇਸ ਕਮੇਟੀ ਦੀ ਕਾਰਗੁਜਾਰੀ ਅਤੇ ਰੁੱਖਾ ਦੀ ਗਿਣਤੀ ਅਤੇ ਸਾਂਭ ਸੰਭਾਲ ਨੂੰ ਵੇਖਦਿਆਂ ਸਾਲ 2006 ਵਿੱਚ ਜਿਲਾ ਸੰਗਰੂਰ ਵਿੱਚੋਂ ਪਿੰਡ ਭੋਤਨਾ ਨੂੰ 'ਗ੍ਰੀਨ ਵਿਲੇਜ' ਐਲਾਨਿਆ ਗਿਆ ਸੀ।ਧਰਤੀ ਤੇ ਹੋ ਰਹੀਆਂ ਵਾਤਾਵਰਣਕ ਤਬਦੀਲੀਆਂ ਨੂੰ ਰੋਕਣ ਲਈ ਅਜਿਹੇ ਹੀ ਸਮੂਹਿਕ ਯਤਨਾਂ ਦੀ ਲੋੜ ਹੈ।