Tuesday, June 14, 2011

ਸਰਕਾਰੀ ਹਾਈ ਸਕੂਲ ਭੋਤਨਾ ਦਾ ਸਾਲਾਨਾ ਇਨਾਮ ਵੰਡ ਸਮਾਰੋਹ

27 ਅਪਰੈਲ
ਸਰਕਾਰੀ ਹਾਈ ਸਕੂਲ ਭੋਤਨਾ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਸਕੂਲ ਦੇ ਮੁੱਖ ਅਧਿਆਪਕ ਰਣਜੀਤ ਸਿੰਘ ਟੱਲੇਵਾਲ ਦੀ ਅਗਵਾਈ ਵਿਚ ਕਰਾਇਆ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਸਰਪੰਚ ਬਲਵਿੰਦਰ ਸਿੰਘ ਭੋਤਨਾ ਨੇ ਕੀਤੀ। ਪ੍ਰਧਾਨਗੀ ਮੰਡਲ ਵਿਚ ਪੰਚਾਇਤ ਮੈਂਬਰ, ਪਸਵਕ ਕਮੇਟੀ ਅਤੇ ਪੀ.ਟੀ.ਏ. ਕਮੇਟੀ ਦੇ ਮੈਂਬਰਾਂ ਨੇ ਵੀ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਰਮਨਦੀਪ ਕੌਰ ਅਤੇ ਸਾਥਣਾਂ ਨੇ ਸ਼ਬਦ ਗਾਇਣ ਨਾਲ ਕੀਤੀ। ਵਿਦਿਆਰਥੀਆਂ ਨੇ ਗੀਤ, ਸਭਿਆਚਾਰਕ ਗੀਤ, ਪੇਂਡੂ ਸਭਿਆਚਾਰ ਦੀਆਂ ਵੰਨਗੀਆਂ, ਸਕਿੱਟਾਂ, ਗਿੱਧਾ, ਭੰਗੜਾ ਤੇ ਕੋਰੀਓਗ੍ਰਾਫੀ ਦੀ ਪੇਸ਼ਕਾਰੀ ਕੀਤੀ।
ਸਕੂਲ ਦੇ ਮੁੱਖ ਅਧਿਆਪਕ ਰਣਜੀਤ ਸਿੰਘ ਟੱਲੇਵਾਲ ਨੇ ਸਾਲਾਨਾ ਰਿਪੋਰਟ ਪੜ੍ਹੀ ਅਤੇ ਚਾਲੂ ਵਿਦਿਅਕ ਸੈਸ਼ਨ ਦੌਰਾਨ ਵਿਦਿਆਰਥੀਆਂ ਦੀ ਪੜ੍ਹਾਈ, ਖੇਡਾਂ, ਵਿਗਿਆਨ ਅਤੇ ਵਿਦਿਅਕ ਸਹਿ ਕਿਰਿਆਵਾਂ ਬਾਰੇ ਜਾਣੂ ਕਰਵਾਇਆ। ਸਕੂਲ ਦੇ ਅਧਿਆਪਕ ਰਣਜੀਤ ਸਿੰਘ ਤੇ ਅਨੀਤਾ ਗਰਗ, ਜ਼ੋਰਾ ਸਿੰਘ, ਅਨੁਪਮ ਸ਼ਰਮਾ ਨੂੰ ਬਿਹਤਰ ਕਾਰਗੁਜ਼ਾਰੀ ਲਈ ਸਨਮਾਨਤ ਕੀਤਾ ਗਿਆ।
ਪ੍ਰੋਗਰਾਮ ਦੇ ਅੰਤ ਵਿਚ ਵਿਦਿਆਰਥੀ ਹਾਊਸ ਮੁਕਾਬਲੇ, ਖੇਡਾਂ, ਵਿਗਿਆਨ ਅਤੇ ਹੋਰਨਾਂ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ 150 ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ। ਕੌਰ ਸਿੰਘ ਸੇਖੋਂ ਪੰਜਾਬੀ ਯੂਨੀਵਰਸਿਟੀ, ਮੇਵਾ ਸਿੰਘ ਸੇਵਾ-ਮੁਕਤ ਅਧਿਆਪਕ, ਨਿਰਮਲ ਸਿੰਘ ਸੇਖੋਂ, ਕਰਮਜੀਤ ਸਿੰਘ ਅਤੇ ਸਰਬਜੀਤ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਤ ਕੀਤਾ। ਮੰਚ ਸੰਚਾਲਨ ਅਨੁਪਮ ਸ਼ਰਮਾ ਅਤੇ ਇਨਾਮਾਂ ਦੀ ਵੰਡ ਕਮਲਪ੍ਰੀਤ ਕੌਰ, ਜਸਵੰਤ ਕੌਰ ਤੇ ਨਿਬੂ ਯਾਦਵ ਨੇ ਕੀਤੀ।