Sunday, July 25, 2010

ਗੁਰਦੁਆਰਾ ਸਾਹਿਬ ਦਾ ਇਤਿਹਾਸ



ਸੰਤ ਬਾਬਾ ਨਿਧਾਨ ਸਿੰਘ ਜੀ , ਜਿਨਾ ਨੇ ੭ ਫਰਵਰੀ ੧੯੨੬ ( ੨੫ ਮਾਘ ੧੯੮੩ ਨੂ) ਗੁਰਦਵਾਰਾ ਸਾਹਿਬ ਦੀ ਇਮਾਰਤ ਬਣਾਉਣ ਲਈ ੩੮੮੮ ਰੁਪੈ ਇਕਠੇ ਕਰਕੇ ਜਾਣੀ ਕਿ ਜਿਸ ਵਿਚੋਂ ੧੬੪੩ ਰੁਪੈ ਗੁਰਦਵਾਰਾ ਸਾਹਿਬ ਵਿਚ ਸਨ ਤੇ ੨੨੪੫ ਰੁਪੇ ਉਧਾਰ ਫੜ ਕਿ ਗੁਰ੍ਦੁਆਰਾ ਸਾਹਿਬ ਦੀ ਤਿਆਰੀ ਸੁਰੂ ਕਰਵਾਈ
੨੭ ਮਾਘ ਬੀਰਮੀ ੧੯੮੪ (੯ ਫਰਵਰੀ ੧੯੨੭ ਤਕ ੨੯੯੬ ਰੁਪੈ ਭੱਠੇ ਤੇ ਖਰਚ ਹੋਏ ੧੫੦ ਰੁਪੈ ਦੀਵਾਨ ਤੇ ਖਰਚ ਹੋਏ ਤੇ ਬਾਕੀ ੭੪੧ ਰੁਪੈ ਬਾਕੀ ਬਚ ਗਏ ਸਨ
ਗੁਰਦੁਆਰਾ ਸਾਹਿਬ ਦੀ ਇਮਾਰਤ ਬਣਾਉਣ ਦਾ ਕੰਮ ਮਿਤੀ ੨੪/੨/ ੧੯੨੮ ਨੂੰ ਸ਼ੁਰੂ ਕੀਤਾ ਉਸ ਸਮੇ ਮਜਦੂਰ ਦੀ ਦਿਹਾੜੀ ੮ ਆਨੇ ਸੀ ਇਹ ਸਾਰਾ ਕੰਮ ਸੰਤ ਬਾਬਾ ਨਿਧਾਨ ਸਿੰਘ ਦੀ ਨਿਗਰਾਨੀ ਹੇਠ ਹੋਇਆ
ਸੰਤ ਬਾਬਾ ਨਿਧਾਨ ਸਿੰਘ ਜੀ ਫਰਵਰੀ ੧੯੪੩ ਨੂ ਸਵਰਗਵਾਸ ਹੋ ਗਏ ਤੇ ਉਹਨਾ ਦਾ ਮ੍ਹੋਸ਼ਾ , ੧੫, ੧੬, ੧੭, ਫਰਵਰੀ ੧੯੪੩ ਨੂੰ ਮਨਾਇਆ ਗਿਆ , ਉਹਨਾ ਤੋਂ ਬਾਅਦ ਉਹਨਾ ਦੇ ਜਾਨ੍ਸੀਨ ਸੰਤ ਅਰਜਨ ਸਿੰਘ ਬਣੇ ਜੋ ਕਿ ੧੯੫੪ ਦੇ ਸ਼ੁਰੂ ਵਿਚ ਹੀ ਸ੍ਵਰਗ ਸਿਧਾਰ ਗਏ ਫੇਰ ਉਹਨਾ ਦੀ ਜਗਾ ਸੰਤ ਆਤਮਾ ਸਿੰਘ ਜੀ ਨੂੰ ਮਿਤੀ ੩/੨/੧੯੫੪ ਨੂ ਪੱਗ ਦਿਤੀ ਗਈ ਜਿੰਨਾ ਨੀ ਗੁਰਦਵਾ ਸਾਹਿਬ ਦਾ ਪੱਲਸਤਰ ਕ੍ਰਵਾਇਆ ਤੇ ਜੋੜੀਆਂ ਲਗਵਾਈਆਂ ਉਹਨਾ ਨੇ ਗੁਰਦਵਾਰਾ ਸਾਹਿਬ ਦੀ ਬੜੀ ਲਗਣ ਨਾਲ ਸੇਵਾ ਕੀਤੀ.
ਸੰਤ ਆਤਮਾ ਸਿੰਘ ਜੀ ਡੀ ਹੁੰਦੇ ਹੀ ੨੬/੧੨/੧੯੯੦ ਨੂੰ ਕਾਰ ਸੇਵਾ ਕਮੇਟੀ ਬਣਾਈ ਗਈ , ਜਿਸ ਨੇ ਪ‌ਹ‌ਿਲੀ ਇਮਾਰਤ ਨੂੰ ਢਾਹ ਕੇ ਨਵੀ ਇਮਾਰਤ ਦਾ ਕੰਮ ਸ਼ੁਰੂ ਕੀਤਾ ਗਿਆ ਜੋ ਕਿ ਸਤੰਬਰ ੧੯੯੧ ਵਿਚ ਇਮਾਰਤ ਦੀ ਪ‌ਹ‌ਿਲੀ ਛੱਤ ਦਾ ਲੈਟਰ ਪਾਇਆ ਗਿਆ . ਸੰਤ ਆਤਮਾ ਸਿੰਘ ਜੀ ੩ ਨਵੰਬਰ ੧੯੯੧ ਨੂੰ ਇਕ ਅਨਹੋਨੀ ਘਟਨਾ ਨਾਲ ਸਵਰਗਵਾਸ ਹੋ ਗਏ ਸਨ. ਉਸ ਤੋਂ ਬਾਅਦ ਗੁਰਦਵਾਰਾ ਕਮੇਟੀ ਅੱਜ ਤੱਕ ਕੰਮ ਚਲਾ ਰਹੀ ਹੈ ਜਿਸ ਦੇ ਵਰਤਮਾਨ ਪ੍ਰਧਾਨ ਸਰਦਾਰ ਜਸਵੀਰ ਸਿੰਘ ਜੀ ਹਨ



ਗੁਰਨਾਮ ਸਿੰਘ ਸੇਖੌਂ ( ਸਾਬਕਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ)