Saturday, April 16, 2011

ਈਵਨਿੰਗ ਸਕੂਲ

ਪਿੰਡ ਭੋਤਨਾ ਵਿਚ ਈਵਨਿੰਗ ਸਕੂਲ ਸਫਲਤਾ ਨਾਲ ਚੱਲ ਰਿਹਾ ਹੈ। ਪਰ ਇਸ ਦੀ ਆਪਣੀ ਕੋਈ ਇਮਾਰਤ ਨਹੀਂ ਹੈ।
ਬਾਲ ਭਲਾਈ ਕੌਂਸਲ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਭੋਤਨਾ ਦੀ ਇਮਾਰਤ ਵਿਚ ਚਲਾਏ ਜਾ ਰਹੇ ਇਸ ਸਕੂਲ ਵਿਚ 20 ਤੋਂ ਵੱਧ ਬੱਚੇ ਪੜ੍ਹਦੇ ਹਨ। ਸਕੂਲ ਵਿਚ ਇਕ ਅਧਿਆਪਕਾ ਹੈ ਅਤੇ ਇਕ ਸਹਾਇਕ ਹੈ। ਬੱਚਿਆਂ ਨੂੰ ਕਾਪੀਆਂ, ਕਿਤਾਬਾਂ, ਵਰਦੀਆਂ, ਗੁੜ ਅਤੇ ਭੁੱਜੇ ਹੋਏ ਛੋਲਿਆਂ ਸਮੇਤ ਹਰ ਚੀਜ਼ ਸਕੂਲ ਵਿੱਚੋਂ ਹੀ ਮਿਲਦੀ ਹੈ। ਇਸ ਸਕੂਲ ਵਿਚ ਉਹ ਬੱਚੇ ਪੜ੍ਹਦੇ ਹਨ ਜਿਹੜੇ ਕਿਸੇ ਕਾਰਨ ਆਮ ਸਕੂਲਾਂ ਵਿਚ ਨਹੀਂ ਪੜ੍ਹ ਸਕਦੇ।
ਇਨ੍ਹਾਂ ਵਿੱਚੋਂ ਕਈ ਬੱਚੇ ਅਜਿਹੇ ਵੀ ਹਨ ਜਿਹੜੇ ਸਵੇਰੇ ਕਿਸੇ ਕੰਮ ’ਤੇ ਜਾਂਦੇ ਜਾਂ ਮਾਪਿਆਂ ਦੇ ਕੰਮ ’ਤੇ ਜਾਣ ਕਾਰਨ ਘਰ ਦੀ ਰਾਖੀ ਕਰਦੇ ਹਨ।
ਪੂਰੇ ਜ਼ਿਲ੍ਹੇ ਵਿਚ ਸਿੱਖਿਆ ਵਿਭਾਗ ਦਾ ਕੋਈ ਵੀ ਈਵਨਿੰਗ ਸਕੂਲ ਨਹੀਂ ਹੈ। ਸਿਰਫ ਬਾਲ ਭਲਾਈ ਕੌਂਸਲ ਵੱਲੋਂ ਹੀ ਇਹ ਉਪਰਾਲਾ ਕੀਤਾ ਜਾ ਰਿਹਾ ਹੈ।
ਲੋਕਾਂ ਦੀ ਮੰਗ ਹੈ ਕਿ ਪਿਛਲੇ ਤਿੰਨ ਸਾਲ ਤੋਂ ਸਫ਼ਲਤਾ ਨਾਲ ਚੱਲ ਰਹੇ ਇਸ ਸਕੂਲ ਨੂੰ ਆਪਣੀ ਇਮਾਰਤ ਬਣਾਉਣ ਲਈ ਵਿਸ਼ੇਸ਼ ਗਰਾਂਟ ਦਿੱਤੀ ਜਾਵੇ