
a>
ਅੱਜ ਪੰਜਾਬ ਵਿੱਚ ਵਧ ਰਹੀਆਂ ਖਤਰਨਾਕ ਬੀਮਾਰੀਆਂ ਵਿੱਚ ਜਕੜੇ ਲੋਕਾਂ ਨੂੰ ਵੇਖ ਕੇ ਲੱਗਦਾ ਹੈ ਕਿ ਜੇਕਰ ਅਸੀਂ ਆਪਣਾਂ ਖਾਣ ਪੀਣ, ਰਹਿਣ ਸਹਿਣ ਅਤੇ ਖੇਤੀ ਉਪਰ ਹੋ ਰਹੀ ਰਸਾਇਣਾਂ ਦੀ ਅੰਨੀ ਵਰਤੋਂ ਨੂੰ ਨਾ ਰੋਕਿਆ ਤਾਂ ਆਉਣ ਵਾਲੀਆਂ ਨਸਲਾਂ ਸਾਨੂੰ ਕਦੇ ਵੀ ਮਾਫ ਨਹੀਂ ਕਰਨਗੀਆਂ ।ਇਸੇ ਲਈ ਪੰਜਾਬ ਵਿੱਚ ਚਲ ਰਹੀ ਕੁਦਰਤੀ ਖੇਤੀ ਦੀ ਲਹਿਰ ਨਾਲ ਇਹ ਪਿੰਡ ਜੁੜਿਆ ਹੋਇਆ ਹੈ। ਉਮੇਂਦਰ ਦੱਤ ਜੀ ਦੀ ਅਗਵਈ ਹੇਠ ਚਲ ਰਹੇ ਖੇਤੀ ਵਿਰਾਸਤ ਮਿਸ਼ਨ ਜੈਤੋ ਦੀ ਪ੍ਰੇਰਨਾ ਸਦਕਾ ਕਈ ਪਰਿਵਾਰ ਜਹਿਰ ਮੁਕਤ ਖੇਤੀ ਕਰ ਰਹੇ ਹਨ। ਆਪਣੀ ਘਰੇਲੂ ਵਰਤੋ ਲਈ ਨਿਰੋਲ ਕੁਦਰਤੀ ਢੰਗ ਨਾਲ ਉਗਾਈਆਂ ਸਬਜੀਆਂ ਹਰ ਪਰਿਵਾਰ ਦੇ ਚੁੱਲੇ ਉਪਰ ਪੱਕ ਰਹੀਆਂ ਹਨ। ਸਭ ਖੇਤਾਂ ਵਿੱਚ ਆਪਣੇ ਪਰਿਵਾਰ ਜੋਗੀ ਸਬਜੀਆ ਦੀ ਬਗੀਚੀ ਵੇਖਣ ਨੂੰ ਮਿਲਦੀ ਹੈ , ਜਿਸ ਵਿੱਚ ਕਿਸੇ ਵੀ ਰਸਾਇਣ ਦੀ ਉਹ ਵਰਤੋ ਨਹੀਂ ਕਰਦੇ। ਕਿਸਾਨ ਵੀਰਾਂ ਤੋਂ ਇਲਾਵਾ ਕਿਸਾਨ ਬੀਬੀਆਂ ਵੀ ਇਸ ਮੁਹਿੰਮ ਵਿੱਚ ਵੱਧਕੇ ਹਿੱਸਾ ਪਾਉਦੀਂਆਂ ਹਨ, ਇਸ ਲਈ ਔਰਤਾਂ ਦੀ ਇਕ ਵੱਖਰੀ ਕਮੇਟੀ ਬਣਾ ਕੇ ਪੰਜਾਬ ਵਿੱਚ ਔਰਤਾਂ ਦੀ ਇਸ ਲਹਿਰ ਵਿੱਚ ਸਮੂਲੀਅਤ ਕਰਨ ਵਿੱਚ ਉਹਨਾ ਨੇ ਪਹਿਲ ਕੀਤੀ ਹੈ। ਆਪਣੇ ਪਰਿਵਾਰ ਨੂੰ ਜਹਿਰ ਮੁਕਤ ਭੋਜਣ ਖਵਾਉਣ ਲਈ ਦ੍ਰਿੜ ਉਹ ਜਿੱਥੇ ਪੁਰਾਤਣ ਖਾਣਿਆਂ ਨੂੰ ਤਰਜੀਹ ਦੇਣ ਲੱਗੀਆਂ ਹਨ, ਉਥੈ ਘਰੇਲੂ ਨੁਸਖੇ ਵੀ ਪ੍ਰਯੋਗ ਕਰਦੀਆਂ ਹਨ। ਕੁਦਰਤੀ ਖੈਤੀ ਦੀ ਇਸ ਲੋਕ ਲਹਿਰ ਵਿੱਚ ਪਿੰਡ ਦੇ ਸ੍ਰ: ਕੁਲਵੰਤ ਸਿੰਘ , ਨਿਰਮਲ ਸਿੰਘ ,ਭਗਵੰਤ ਸਿੰਘ, ਹਰਦੀਪ ਸਿੰਘ, ਬਚਿੱਤਰ ਸਿੰਘ ੳਤੇ ਬੀਬੀ ਅਮਰਜੀਤ ਕੌਰ ਆਪਣਾ ਵਿਸ਼ੇਸ ਯੋਗਦਾਨ ਪਾ ਰਹੇ ਹਨ।