
ਮੈ ਆਪ ਮੁਹਾਰੇ ਡਿੱਗਦੇ ਵੇਖੇ ਅੱਥਰੂ ਅੱਖਾਂ ਚੋਂ ,
ਕੌਣ ਹੋਉ ਜੋ ਰੋਇਆ ਨਾ ਪਿੰਡ ਵੱਸਦੇ ਲਖਾਂ ਚੋਂ ,
ਕਹਿਣ ਬਜੁਰਗ ਡੰਗੋਰੀ ਸਾਡੀ ਟੁੱਟ ਗਈ ਵੇ ਪੁੱਤਾ ,
ਅੱਜ ਸਿਖਰ ਦੁਪਿਹਰੇ ਹੋਣੀ ਸਭ ਕੁਝ ਲੁੱਟ ਗਈ ਵੇ ਪੁੱਤਾ,
ਏਕੇ ਦੇ ਵਿਚ ਬਰਕਤ ਇਹੀਉ ਦੱਸਦਾ ਰਹਿੰਦਾ ਸੀ ,
ਕਦੇ ਨਿਰਾਸ਼ ਨਾ ਵੇਖਿਆ ਹਰਦਮ ਹੱਸਦਾ ਰਹਿੰਦਾ ਸੀ ,
ਪੌਰੀਂ ਰੁਲਣ ਨਹੀ ਦੇਣੀ ਆਖਿਆ ਪੱਗ ਗਰੀਬਾਂ ਦੀ,
ਅਵਾਜ ਤੂੰ ਬਣਿਆ ਵੀਰਿਆ ਇਹਨਾ ਬਦਨਸੀਬਾਂ ਦੀ,
ਨਵਾਂ ਰੂਪ ਤੂੰ ਖੁਦ ਦਾ ਸਾਨੂੰ ਦੇ ਕੇ ਤੁਰ ਚੱਲਿਆਂ.,
ਸੋਚ ਬਚਾਇਉ ਮੇਰੀ ਏਨੀ ਕਹਿ ਕੇ ਤੁਰ ਚੱਲਿਆਂ,
ਯਾਦ ਕਰਣਗੇ ਲੋਕੀਂ ਕੀਤੇ ਕੰਮ ਅਨੇਕਾਂ ਨੂੰ ,
ਤੂੰ ਤੇ ਸੇਕਣ ਤੁਰ ਗਿਆਂ ਵੇ ਸੂਰਜ ਦਿਆਂ ਸੇਕਾਂ ਨੂੰ ,
ਬਿਨ ਰਾਹਾਂ ਤੋਂ ਤੁਰਨੇ ਦੀ ਜੋ ਜਾਚ ਸਿਖਾ ਗਿਆਂ ਤੂੰ
ਕਦੇ ਮੱਧਮ ਨਾ ਹੋਣੀਆਂ ਉਹ ਜੋ ਪੈਡਾਂ ਪਾ ਗਿਆਂ ਤੂੰ ,
ਯਾਰਾਂ ਦੇ ਸਿਰ ਕਰਜ ਤੇਰਾ ਸਭ ਮਿਲਕੇ ਲਾਹਾਂਗੇ ,
ਜਿਥੋਂ ਤਕ ਹੋ ਸਕਿਆ ਯਾਰਾਂ ਤੁਰਦੇ ਆਵਾਂਗੇ ,,,,,,,,
ਸਿੱਧੂ ਜਸਵੀਰ