28 2009
ਕਿਸਾਨ ਘੋਲਾਂ ਦੇ ਨਾਇਕ ਭਗਵੰਤ ਸਿੰਘ ਭੋਤਨਾ ਦੀ ਤੀਜੀ ਬਰਸੀ ਉਹਨਾ ਦੇ ਜੱਦੀ ਪਿੰਡ ਭੋਤਨਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ(ਉਗਰਾਂਹਾਂ) ਅਤੇ ਸਾਥੀ ਭਗਵੰਤ ਯਾਦਗਾਰੀ ਕਮੇਟੀ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ 28 ਸਤੰਬਰ 2009 ਨੂੰ ਮਨਾਈ ਗਈ।ਇਸ ਸਮੇਂ ਸਾਧੂ ਸਿੰਘ ਤਖਤੂਪੁਰਾ ਨੇ ਸਬੰਧਨ ਕਰਦਿਆਂ ਕਿਹਾ ਕਿ ਭਾਵੇਂ ਭਗਵੰਤ ਸਰੀਰਕ ਰੂਪ ਵਿੱਚ ਸਾਡੇ ਵਿੱਚ ਮੌਜੂਦ ਨਹੀ ਪਰ ਉਸ ਦੀ ਇਨਕਲਾਬੀ ਸੋਚ ਅੱਜ ਵੀ ਬਰਕਰਾਰ ਹੈ।ਹਰਦੀਪ ਸਿੰਘ ਟੱਲੇਵਾਲ ਨੇ ਕਿਹਾ ਕਿ ਭਗਵੰਤ ਮਿਹਨਤੀ ਤੇ ਲੁੱਟੇ ਜਾ ਰਹੇ ਲੱਖਾਂ ਲੋਕਾਂ ਦੇ ਦਿਲਾ ਦੀ ਧੜਕਣ ਸੀ।ਭਗਵੰਤ ਦੀ ਜੀਵਣ ਸਾਥਣ ਪਰਮਜੀਤ ਕੌਰ ਨੇ ਕਿਹਾ ਕਿ ਔਰਤਾਂ ਤੇ ਵੱਧ ਰਹੇ ਅੱਤਿਆਚਾਰਾਂ ਨੂੰ ਰੋਕਣ ਲਈ ਉਹਨਾਂ ਨੂੰ ਅੱਗੇ ਹੋ ਕੇ ਸੰਘਰਸਸ਼ੀਲ ਬਨਣਾ ਚਾਹੀਦਾ ਹੈ।ਬੁੱਕਣ ਸਿੰਘ ਸੱਦੋਵਾਲ ਨੇ ਕਿਹਾ ਕਿ ਅੱਜ ਭਗਵੰਤ ਵਰਗੇ ਨਿਧੜਕ ਅਤੇ ਦ੍ਰਿੜ ਇਰਾਦਿਆਂ ਵਾਲੇ ਨੌਜਵਾਨਾਂ ਦੀ ਬੇਹੱਦ ਲੋੜ ਹੈ। ਹਰੀ ਰਾਮ ਮਜਦੂਰ ਆਗੂ ਨੇ ਕਿਹਾ ਕਿ ਭਗਵੰਤ ਨੇ ਉਹਨਾ ਦੇ ਘੋਲਾਂ ਵਿੱਚ ਸਮੂਲੀਅਤ ਹੀ ਨਹੀ. ਬਲਕਿ ਕਈ ਸੰਘਰਸ਼ਾਂ ਦੀ ਅਗਵਾਈ ਵੀ ਕੀਤੀ।ਨਿਰਮਲ ਸਿੰਘ ਪ੍ਰਧਾਨ ਬਲਾਕ ਸਹਿਣਾ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਭੋਤਨਾ ਨੇ ਕਿਹਾ ਕਿ ਭਗਵੰਤ ਸ਼ਹੀਦ ਭਗਤ ਸਿੰਘ ਦੇ ਪਾਏ ਪੂਰਨਿਆਂ ਤੇ ਤੁਰਣ ਦੀ ਸਲਾਹ ਦਿੰਦਾ ਹੋਇਆ ਖੁਦ ਅਜਿਹੇ ਪੂਰਨੇ ਪਾ ਕੇ ਸਾਂਥੋਂ ਵਿਛੜ ਗਿਆ।ਇਸ ਸਮੇਂ ਕੌਰ ਸਿੰਘ , ਬਿੰਦਰ ਸਿੰਘ ਅਤੇ ਗੁਰਚਰਨ ਸਿੰਘ ਨੇ ਵੀ ਸੰਬੋਧਨ ਕੀਤਾ।ਹਰਵਿੰਦਰ ਦੀਵਾਨਾ ਦੀ ਟੀਮ ਵੱਲੋਂ ਦੋ ਨਾਟਕ ' ਅੰਨੇ ਨਿਸ਼ਾਨਚੀ ' ਅਤੇ ' ਕਾਲਖ ਦੇ ਵਣਜਾਰੇ' ਖੇਡੇ ਗਏ।ਸਰਪੰਚ ਹਰਭਜਨ ਸਿੰਘ ਭੋਤਨਾ ਨੇ ਆਏ ਹੋਏ ਸਭ ਕਿਸਾਨਾਂ ਅਤੇ ਮਜਦੂਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅੱਜ ਨਾ ਬਰਾਬਰੀ ਦੇ ਇਸ ਸਮਾਜ ਵਿੱਚ ਭਗਵੰਤ ਵਰਗੇ ਨੌਜਵਾਨਾਂ ਦੀ ਸਮਾਜ ਨੂੰ ਬਹੁਤ ਲੋੜ ਹੈ।